Credit: Details of digital drawings by Sandeep Johal, from left to right: Laxmi Bai, Selvi, and Phoolan Devi.
Sandeep Johal: What If?
Step into a world reimagined with resilient South Asian women.
Date & time
Address
Tickets & pricing
Free
Through textiles, paintings, drawings, and animation, Sandeep Johal layers her personal history with those of South Asian women she wished she knew about as a first-generation South Asian youth. These women are role models, pioneers, trailblazers, vigilantes, and rebels.
Upon entering the Gallery, the visitor steps into Johal’s bright pink retrospective teenage bedroom that she reclaims as a feminist space. The room pulses with the question What if? What if her formative influences had been daring, defiant South Asian women? Why were such figures unseen and unheard of in both private and public spheres? Johal revisits, reimagines, and reclaims her past by sharing these women’s stories through art.
In her Hard Kaur series, Johal highlights thirteen women. Examples include Phoolan Devi, a bandit queen; Sophia Duleep Singh, a suffragette; Laxmi Bai, leader of the Indian Rebellion of 1857; Sampat Pal Devi, founder of the vigilante group called the Gulabi Gang; and Jayaben Desai, leader of one of the largest worker’s strikes in London. These five women replace the Spice Girls in a tapestry that Johal weaves from her mother’s saris. The artist positions the five South Asian women in a similar way to how the five members of the 1990s British pop group posed in one of their promotional posters. The other Hard Kaur female figures are referenced on the wallpaper or via symbolic objects in the room, alongside current influential South Asian women like novelist Shauna Singh Baldwin.
Hard Kaur is a play on words: "kaur” is a typical middle name assigned to Sikh females at birth which means “lioness,” replacing "core" in the term "hard core" while retaining the same meaning. In her reimagined teenage bedroom, Johal debunks the traditional stereotypes of South Asian women as either coy Bollywood starlets (objects of desire) or victims of gender-based violence (objects of pity). She brings these women together to fill a representational void by centering women and redressing their erasure.
No stranger to addressing gendered violence through her art, Johal brings murdered women’s stories to life through Rest in Power. This series of twelve goddesses is rendered in Johal’s distinct black and white graphic line drawing style with colourful geometric patterns and shapes. The Selector of Souls by Shauna Singh Baldwin had a strong influence on Johal, inspiring her to depict several versions of the fictional goddess from the novel. Each drawing or painting represents a woman who has been murdered, including Natsumi Kogawa in Vancouver (2016) and Maple Batalia in Surrey (2011).
Johal shares her motivation for the series: “I didn’t want to portray these women as victims but to share their stories through a lens of empowerment and to keep their legacy and memories alive.”
In What If?, Johal gives South Asian girls a different story to grow up with, celebrating feminist resistance while creating space for alternative narratives. She returns to the past and invites the visitor to come along and imagine a different future—a better future. What If? is a quest for self-discovery and reconnection to past heritage.
ਆਪਣੀਆਂ ਕਲਾਤਮਿਕ ਸਿਰਜਣਾਵਾਂ (ਟੈਕਸਟਾਈਲ, ਪੇਂਟਿੰਗ, ਡਰਾਇੰਗ ਅਤੇ ਐਨੀਮੇਸ਼ਨ) ਦੇ ਜ਼ਰੀਏ ਜੌਹਲ ਨੇ ਆਪਣੀ ਨਿੱਜੀ ਇਤਿਹਾਸਕ ਵਿਰਾਸਤ ਰਾਹੀਂ ਦੱਖਣੀ-ਏਸ਼ੀਆਈ ਔਰਤਾਂ ਨੂੰ ਨੇੜੇ ਤੋਂ ਜਾਣਨ ਤੇ ਸਮਝਣ ਦੀ ਆਪਣੀ ਇੱਛਾ ਨੂੰ ਖੁਦ ਪਹਿਲੀ ਪੁਸ਼ਤ ਦੀ ਇਕ ਦੱਖਣੀ-ਏਸ਼ੀਆਈ ਜਵਾਨ ਔਰਤ ਵਜੋਂ ਪੂਰਾ ਕੀਤਾ ਹੈ। ਉਸਨੇ ਦੱਖਣੀ-ਏਸ਼ੀਆਈ ਔਰਤਾਂ ਨੂੰ ਇਕ ਰੋਲ ਮਾਡਲ, ਮੋਢੀ, ਖੋਜੀ, ਚੌਕਸ ਅਤੇ ਬਾਗੀ ਵਜੋਂ ਪੇਸ਼ ਕੀਤਾ ਹੈ।
ਗੈਲਰੀ ਵਿੱਚ ਦਾਖਲ ਹੋਣ ਉਪਰੰਤ, ਦਰਸ਼ਕ/ਵਿਜ਼ੀਟਰ, ਜੌਹਲ ਦੇ ਚਮਕਦਾਰ ਗੁਲਾਬੀ ਚੜਦੀ ਜਵਾਨੀ ਦੇ ਅਤੀਤ ਵਾਲੇ ਬੈੱਡਰੂਮ ਜਾਦਾਂ ਹੈ ਜਿਸਨੂੰ ਉਹ ਇਕ ਵਿਸ਼ੇਸ ਨਾਰੀਵਾਦੀ ਥਾਂ ਦੇ ਤੌਰ ਤੇ ਮੁੜ ਦਾਅਵਾ ਕਰਦੀ ਹੈ। ਰੂਮ ਆਪਣੇ ਆਪ ਵਿਚ ਪ੍ਰਸ਼ਨ ਉਜਾਗਰ ਕਰਦਾ ਹੈ ਕਿ ਜੇਕਰ ਇਸ ਤਰ੍ਹਾਂ ਹੁੰਦਾ ? ਜੇਕਰ ਇਸ ਤਰ੍ਹਾਂ ਹੁੰਦਾ ਕਿ ਉਸਦੇ ਪਹਿਲੇ ਪ੍ਰਭਾਵ ਦੱਖਣੀ-ਏਸ਼ੀਆਈ ਔਰਤਾਂ ਦੀ ਵਿਰੋਧਤਾ ਪ੍ਰਤੀ ਹੌਂਸਲੇ ਭਰੇ ਹੁੰਦੇ? ਕਿਉਂ ਇਹ ਸ਼ਖਸੀਅਤਾਂ ਪ੍ਰਾਈਵੇਟ ਅਤੇ ਪਬਲਿਕ ਖੇਤਰਾਂ ਵਿੱਚ ਅਣਦੇਖੀਆਂ ਤੇ ਅਣਗੌਲੀਆਂ ਗਈਆਂ? ਜੌਹਲ ਨੇ ਇਹਨਾਂ ਔਰਤਾਂ ਬਾਰੇ ਸੁਣੇ ਕਿੱਸੇ-ਕਹਾਣੀਆਂ ਨੂੰ ਆਪਣੀ ਕਲਾ ਦੇ ਮਾਧਿਅਮ ਰਾਹੀਂ ਨਾਰੀਵਾਦੀ ਨਜ਼ਰੀਏ ਤੋਂ ਮੁੜ ਜੀਵੰਤ ਕੀਤਾ ਹੈ।
ਆਪਣੀ ਹਾਰਡ ਕੌਰ ਲੜੀ ਵਿੱਚ, ਜੌਹਲ ਨੇ ਤੇਰਾਂ ਔਰਤਾਂ ਨੂੰ ਕੇਂਦਰ ਵਿਚ ਰੱਖਿਆ ਹੈ ਜਿਨ੍ਹਾਂ ਵਿਚੋਂ ਫੂਲਨ ਦੇਵੀ, ਬੈਂਡਿਟ ਕੁਈਨ, ਸੋਫੀਆ ਦਲੀਪ ਸਿµਘ, 1857 ਦੀ ਬਗਾਵਤ ਦੀ ਨੇਤਾ ਲਕਸ਼ਮੀ ਬਾਈ, ਗੁਲਾਬੀ ਗੈਂਗ ਦੀ ਸµਸਥਾਪਕ ਸµਪਤ ਪਾਲ ਦੇਵੀ, ਲµਡਨ ਵਿੱਚ ਸਭ ਤੋਂ ਵੱਡੀ ਮਜ਼ਦੂਰ ਹੜਤਾਲਾਂ ਵਿੱਚੋਂ ਇੱਕ ਦੀ ਨੇਤਾ ਜਯਾਬੇਨ ਦੇਸਾਈ । ਇਹਨਾਂ ਪੰਜ ਔਰਤਾਂ ਨੂੰ ਜੌਹਲ ਨੇ ਉਹਨਾਂ ਦੇ ਵੱਖਰੇ ਸਾਹਸ ਭਰੇ ਕੰਮਾਂ ਕਾਰਨ ਤਸਵੀਰਿਆ/ ਦਰਸਾਇਆ ਹੈ। ਇਹ ਔਰਤਾਂ ਦਾ ਹਵਾਲਾ ਪ੍ਰਤੀਕਮਈ ਰੂਪ ਵਿੱਚ ਦਿੱਤਾ ਜਾਂਦਾ ਹੈ, ਜਿਵੇ ਕਿ 1990 ਦੇ ਸਮਿਆਂ ਦੇ ਇਕ ਬ੍ਰਿਟਿਸ਼ ਪੌਪ ਗਰੱੁਪ ਨੇ ਆਪਣੇ ਇਕ ਪ੍ਰੋਮੋਸਨਲ ਪੋਸਟਰ ਵਿਚ ਦਰਸਾਇਆ ਸੀ। ਇਸ ਦੇ ਇਲਾਵਾ, ਔਰਤ ਹਾਰਡ ਕੌਰ ਦੇ ਇਕ ਪ੍ਰਤੀਕ ਵਜੋਂ ਦਰਸਾਉਣ ਦੇ ਨਾਲ-ਨਾਲ ਮੌਜੂਦਾ ਸਮੇ ਦੀ ਪ੍ਰਭਾਵਸ਼ਾਲੀ ਦੱਖਣੀ-ਏਸ਼ੀਆਈ ਔਰਤ ਸ਼ੌਨਾ ਸਿੰਘ ਬਾਲਡਵਿਨ ਨੂੰ ਵੀ ਚਿਤਰਿਤ ਕੀਤਾ ਗਿਆ ਹੈ।
“ਕੌਰ” ਸ਼ਬਦ ਸਿੱਖ ਔਰਤਾਂ ਦੇ ਨਾਮ ਨਾਲ ਹਮੇਸ਼ਾ ਜੋੜਿਆ ਜਾਂਦਾ ਹੈ ਜਿਸਦਾ ਅਰਥ “ਸ਼ੇਰਨੀ” ਹੈ। ਹਾਰਡ ਕੋਰ (hard core) ਸ਼ਬਦ ਵਿੱਚ “ਕੋਰ” (core) ਨੂੰ “ਕੌਰ” (kaur) ਵਿਚ ਬਦਲ ਕੇ ਉਕਤ ਅਰਥਾਂ ਨੂੰ ਰੂਪਮਾਨ ਕੀਤਾ ਗਿਆ ਹੈ। ਇਸ ਤਰ੍ਹਾਂ ਕਰਦੇ ਹੋਏ ਜੌਹਲ ਨੇ ਦੱਖਣੀ-ਏਸ਼ੀਆਈ ਔਰਤਾਂ ਸਬੰਧੀ ਪਰੰਪਰਾਗਤ ਰਵਾਇਤੀ ਅਰਥਾਂ (ਇੱਛਾ ਦੀ ਵਸਤੂ ਜਾਂ ਤਰਸ ਦੀ ਪਾਤਰ) ਨੂੰ ਨਕਾਰਦੇ ਹੋਏ ਆਪਣੇ ਚੜਦੀ ਜਵਾਨੀ ਵੇਲੇ ਦੇ ਰੂਮ ਦੀ ਨਵੇਂ ਸਿਰੇ ਤੋਂ ਕਲਪਨਾ ਕੀਤੀ ਹੈ।ਆਪਣੀਆਂ ਤਸਵੀਰਾਂ ਰਾਹੀਂ ਜੌਹਲ ਨੇ ਆਪਣੀਆਂ ਅਧੂਰੀਆਂ ਇੱਛਾਵਾਂ ਦਾ ਦੁਖਾਂਤ ਭੋਗਦੀਆਂ, ਮਰਦ ਸੱਤਾ ਹੱਥੋਂ ਦੁਖੀ ਤੇ ਤਰਸ ਦੀਆਂ ਪਾਤਰ ਬਣੀਆਂ ਇਹਨਾਂ ਦੱਖਣੀ ਏਸ਼ੀਆਈ ਔਰਤਾਂ ਨੂੰ ਨਵੀਂ ਚੇਤਨਾ ਤੇ ਸੋਚ ਨਾਲ ਇਕੱਠਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਉਹ ਔਰਤਾਂ ਨੂੰ ਇੱਕ ਸਾਂਝਾ ਮੰਚ ਮੁਹੱਈਆ ਕਰਵਾਉਂਦੀ ਹੈ ਜਿਹੜੀਆਂ ਔਰਤਾਂ ਇਸ ਸਮਾਜਿਕ ਘੇਰਾਬੰਦੀ ਤੋਂ ਬਾਹਰ ਨਿੱਕਲ ਕੇ ਕੁਝ ਵੱਖਰਾ ਕਰਨਾ ਚਾਹੁੰਦੀਆਂ ਹਨ।
ਜੌਹਲ ਨੇ ਨਾਂ ਸਿਰਫ ਔਰਤ ਪ੍ਰਤੀ ਹਿੰਸਾ ਨੂੰ ਆਪਣੀ ਕਲਾ ਰਾਹੀਂ ਉਭਾਰਿਆ ਹੈ ਸਗੋਂ ਕਤਲ ਹੋ ਚੁੱਕੀਆਂ ਔਰਤਾਂ ਨੂੰ ਆਪਣੀ ਇਕ ਹੋਰ ਤਸਵੀਰ ਲੜੀ “ਰੈਸਟ ਇਨ ਪਾਵਰ” ਵਿੱਚ ਚਿਤਰਿਤ ਕੀਤਾ ਹੈ ।ਇਹ ਲੜੀ ਵਿਚ ਬਾਰਾਂ ਦੇਵੀਆਂ ਦੀਆਂ ਤਸਵੀਰਾਂ ਨੂੰ ਚਿੱਟੇ ਅਤੇ ਕਾਲੇ ਰੰਗ ਦੀਆਂ ਗਰਾਫਿਕ ਲਕੀਰਾਂ ਨਾਲ ਰੰਗਦਾਰ ਜਿਊਮੈਟਰਿਕ ਸ਼ੈਲੀ ਵਿਚ ਉਲੇਖਿਆ ਗਿਆ ਹੈ।
ਜੌਹਲ ਦੀ ਚਿੱਤਰਕਾਰੀ ਸ਼ੌਨਾ ਸਿੰਘ ਬਾਲਡਵਿਨ ਦੇ ਨਾਵਲ “ਰੂਹਾਂ ਦੀ ਚੋਣ” ਤੋਂ ਪ੍ਰਭਾਵਿਤ ਹੈ। ਉਕਤ ਲੜੀ ਵਿਚ ਕਾਲਪਨਿਕ ਦੇਵੀਆਂ ਦਾ ਅਕਸ ਉਭਾਰਨ ਲਈ ਨਾਵਲ ਵਿਚੋਂ ਪ੍ਰਭਾਵ ਲਿਆ ਹੈ। ਹਰ ਇੱਕ ਤਸਵੀਰ ਇੱਕ ਅਜਿਹੀ ਔਰਤ ਨੂੰ ਪੇਸ਼ ਕਰਦੀ ਹੈ ਜਿਸਦਾ ਕਤਲ ਕੀਤਾ ਗਿਆ ਹੈ। ਇਸ ਵਿੱਚ ਨਾਟਸੂਮੀ ਕੋਗਾਵਾ ਵੈਨਕੂਵਰ 2016 ਅਤੇ ਸਰ੍ਹੀ ਦੀ ਮੈਪਲ ਬਟਾਲੀਆ (2011) ਵੀ ਸ਼ਾਮਲ ਹਨ।
ਜੌਹਲ ਦਾ ਕਹਿਣਾ ਹੈ ਕਿ ਉਹ ਆਪਣੀਆਂ ਤਸਵੀਰਾਂ ਵਿੱਚ ਇਹਨਾਂ ਔਰਤਾਂ ਨੂੰ ਇੱਕ ਪੀੜਤ ਧਿਰ ਵਜੋਂ ਨਹੀਂ ਦਿਖਾਉਣਾ ਚਾਹੁੰਦੀ ਸਗੋਂ ਉਹਨਾਂ ਦੀਆਂ ਕਹਾਣੀਆਂ ਰਾਹੀਂ ਉਹਨਾਂ ਦੀ ਵਿਰਾਸਤ ਤੇ ਯਾਦਾਂ ਨੂੰ ਜ਼ਿੰਦਾ ਰੱਖਣ ਲਈ ਔਰਤ ਸ਼ਕਤੀਕਰਨ ਦੇ ਨਜ਼ਰੀਏ ਤੋਂ ਇਕ ਪ੍ਰੇਰਨਾਦਾਇਕ ਰੂਪ ਵਿੱਚ ਪੇਸ਼ ਕਰਦੀ ਹੈ।
“ਜੇਕਰ ਇਸ ਤਰ੍ਹਾਂ ਹੁੰਦਾ?” (What If) ਤਸਵੀਰਾਂ ਰਾਹੀਂ ਜੌਹਲ ਇਕ ਦੱਖਣੀ-ਏਸ਼ੀਆਈ ਕੁੜੀ ਦੀ ਕਹਾਣੀ ਪੇਸ਼ ਕਰਦੀ ਹੈ ਜਿਹੜੀ ਆਪਣੇ ਨਾਰੀਤਵ ਦੀ ਵੱਖਰੀ ਪਛਾਣ ਲਈ ਆਪਣੇ ਅਤੀਤ ਵੱਲ ਪਰਤਦੀ ਦਿਖਾਈ ਹੈ। ਉਹ ਆਪਣੇ ਚੰਗੇ ਤੇ ਵੱਖਰੇ ਭਵਿੱਖ ਲਈ ਇਕ ਨਵੇਂ ਦਰਸ਼ਨਾਰਥੀ ਨੂੰ ਆਪਣੇ ਨਾਲ ਜੋੜਦੀ ਹੈ। ਇਸ ਤਰ੍ਹਾਂ ਇਹ ਵਿਰਾਸਤ ਨਾਲ ਜੁੜਕੇ ਆਤਮ-ਪਛਾਣ ਕਰਨ ਦੀ ਇਕ ਖ਼ਾਸ ਪੇਸ਼ਕਾਰੀ ਹੈ।
About the Artist
Sandeep Johal is a Vancouver-based visual artist whose colorful forms and intricate black and white line work are aesthetically and conceptually inspired by her South Asian heritage. Johal believes in the power of art to create awareness around issues related to cultural identity, gender equality, and human rights. Her art practice is an expression of her social and cultural concerns, particularly gender justice.
Curator: Suvi Bains
Origin of Exhibition: Surrey Art Gallery
Community Partner: Shakti Society